ਥੈਲੇ ਵਿਚੋਂ ਨਿਕਲੀ ਬਿੱਲੀ
ਆਉ ਵੇਖਣ ਚੱਲੀਏ ਦਿੱਲੀ
ਸਾਡੀਆਂ ਜੜ੍ਹਾਂ ਵੱਢੇਂਦਾ ਕੌਣ ਏ
ਸਾਨੂੰ ਵੇਖ ਸੜੇਂਦਾ ਕੌਣ ਏ
ਸੜ੍ਹਕੋ ਸੜ੍ਹਕੀ ਤੁਰਿਆ ਜੱਥਾ
ਅੱਗੋਂ ਮਿਲਿਆ ਸੜਿਆ ਮੱਥਾ
ਕਿਹਦੇ ਸਿਰ ਤੇ ਸਿੰਗ ਉੱਗੇ ਨੇ
ਵੇਖਣ ਹੁੰਮ ਹੁੰਮਾ ਪੁੱਜੇ ਨੇ
ਮਨ ਵਿਚ ਦੱਬੇ ਸੌ ਸੌ ਖੋਟ
ਤਾਹੀਓਂ ਮਾਰੀ ਵਸਾਹ ਕੇ ਚੋਟ
ਮੂੰਹਾਂ ਅੰਦਰ ਅੰਨ ਮੈਂ ਪਾਂਵਾਂ
ਹੱਦਾਂ ਉੱਤੇ ਪੁੱਤ ਘਲਾਂਵਾਂ
ਜੋ ਹੱਥ ਤੁਹਾਨੂੰ ਰੋਟੀ ਦੇਵੇ
ਓਸੇ ਹੱਥ ਨੂੰ ਵੱਢਣ ਹੋਏ
ਸਭ ਦੇ ਭਲੇ ਦਾ ਸੋਚਣ ਵਾਲਾ
ਨਹੀਂ ਸਹਿਗਾ ਘਾਲਾ ਮਾਲਾ
ਨਾ ਸਮਝੀਂ ਕਿ ਗਿਆਨ ਨਹੀਂ ਆ
ਏਨਾ ਵੀ ਨਾਦਾਨ ਨਹੀਂ ਆ
ਤੇਰਾ ਸੰਘ ਜਦ ਸੁੱਕੇ ਗਾ
ਇਹ ਰੋਹ ਓਦੋਂ ਰੁੱਕੇ ਗਾ
ਥੈਲੇ ਵਿਚੋਂ ਨਿਕਲੀ ਬਿੱਲੀ
ਆਉ ਵੇਖਣ ਚੱਲੀਏ ਦਿੱਲੀ